Answer :

Explanation:

ਮਨੋਰੰਜਨ ਸਾਧਨ ਨਾਲ ਸਮਾਜ ਦੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਸੁਧਾਰਨ ਲਈ ਇੱਕ ਮਹੱਤਵਪੂਰਨ ਉਪਕਰਣ ਹਨ। ਇਹ ਉਸ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਦੁਆਰਾ ਲੋਕਾਂ ਨੂੰ ਤਾਜਗੀ ਅਤੇ ਤਨਾਵ ਤੋਂ ਰਹਿਤ ਮਹਿਸੂਸ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਆਤਮਿਕ ਸੰਤੋਸ਼ ਪ੍ਰਦਾਨ ਕਰਨ ਲਈ ਉਤਪੰਨ ਕੀਤਾ ਜਾਂਦਾ ਹੈ। ਮਨੋਰੰਜਨ ਸਾਧਨ ਵਿੱਚ ਫਿਲਮਾਂ, ਟੀਵੀ ਸ਼ੋਅਾਂ, ਵੀਡੀਓ ਗੇਮਸ ਅਤੇ ਸੰਗੀਤ ਸ਼ਾਮਲ ਹਨ ਜੋ ਲੋਕਾਂ ਨੂੰ ਰਲਾਉਂਦੇ ਹਨ ਅਤੇ ਉਨ੍ਹਾਂ ਦੀਆਂ ਜਾਣਕਾਰੀਆਂ ਨੂੰ ਵਧਾਉਂਦੇ ਹਨ। ਇਹ ਸਾਧਨ ਨਹੀਂ ਸਿਰਫ ਲੋਕਾਂ ਨੂੰ ਮਨੋਰੰਜਨ ਦੇ ਅਵਸਰ ਪ੍ਰਦਾਨ ਕਰਦੇ ਹਨ ਬਲਕਿ ਉਹਨਾਂ ਦੇ ਸੋਚ ਨੂੰ ਵਿਸਤਾਰਿਤ ਕਰਨ ਵਿੱਚ ਵੀ ਮਦਦ ਕਰਦੇ ਹਨ। ਮਨੋਰੰਜਨ ਦੇ ਇਹ ਸਾਧਨ ਸਮਾਜ ਨੂੰ ਆਪਣੇ ਆਤਮਿਕ ਅਤੇ ਸਮਾਜਿਕ ਜੀਵਨ ਦੇ ਨਵੇਂ ਰੂਪਾਂਤਰਨ ਵਿੱਚ ਮਦਦ ਕਰਦੇ ਹਨ ਅਤੇ ਇਸ ਦੁਨੀਆ ਦੇ ਕਈ ਭੇਤਰੀਨ ਅਨੁਭਵ ਪ੍ਰਦਾਨ ਕਰਦੇ ਹਨ। ਇਸ ਤਰ੍ਹਾਂ, ਮਨੋਰੰਜਨ ਸਾਧਨ ਨੂੰ ਇੱਕ ਅਹਿਮ ਭੂਮਿਕਾ ਦੱਸਣ ਦਾ ਮੰਨਦ ਹੈ ਜੋ ਲੋਕਾਂ ਦੇ ਜੀਵਨ ਵਿੱਚ ਮਹਿਸੂਸ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਆਧਾਰ ਅਤੇ ਮਾਰਗਦਰਸ਼ ਨੂੰ ਪ੍ਰਭਾਵਿਤ ਕਰਦਾ ਹੈ।

Answer:

ok

Explanation:

ਮੰਨੋਰੰਜਨ ਮਨੁੱਖੀ ਜ਼ਿੰਦਗੀ ਦੀ ਇੱਕ ਅਜਿਹੀ ਵਾਸਤਵਿਕਤਾ ਹੈ, ਜਿਸ ਨੂੰ ਹਰ ਮਨੁੱਖ ਜਨਮ ਤੋਂ ਲੈ ਕੇ ਮੌਤ ਤੱਕ ਕਿਸੇ ਨਾ ਕਿਸੇ ਰੂਪ ਵਿਚ ਮਾਣਦਾ ਆਇਆ ਹੈ। ਮੰਨੋਰੰਜਨ ਮਨੁੱਖੀ ਸ਼ੌਕ ਅਤੇ ਲੋੜਾਂ ਦਾ ਅਜਿਹਾ ਕੁਦਰਤੀ ਅਤੇ ਸਰਵ ਵਿਆਪਕ ਵਰਤਾਰਾ ਹੈ।ਜਿਸਦੇ ਬਿਨਾਂ ਮਨੁੱਖੀ ਜ਼ਿੰਦਗੀ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਮੰਨੋਰੰਜਨ ਦੀ ਇੱਛਾ ਦਾ ਜਨਮ ਵੀ ਸ਼ਾਇਦ ਮਨੁੱਖ ਦੇ ਜਨਮ ਨਾਲ ਹੀ ਹੋਇਆ ਹੈ। ਜਿਸ ਤਰਾਂ ਮਨੁੱਖ ਨੂੰ ਜੀਵੰਤ ਰਹਿਣ ਲਈ ਹਵਾ , ਪਾਣੀ ਅਤੇ ਅੰਨ ਦੀ ਲੋੜ ਹੈ। ਉਸੇ ਤਰਾਂ ਮਨੋਰੰਜਨ ਵੀ ਮਨੁੱਖ ਦੀ ਮਾਨਸਿਕ ਲੋੜ ਹੈ। ਪ੍ਰਸਿੱਧ ਕਹਾਵਤ ਹੈ ਕਿ " ਮਨੁੱਖ ਕੇਵਲ ਰੋਟੀ ਲਈ ਨਹੀਂ ਜਿਊਂਦਾ।" ਵਿਗਿਆਨਕ ਖੋਜ ਵੀ ਇਹੀ ਸਿੱਧ ਕਰਦੀ ਹੈ।ਮਨੋਰੰਜਨ ਜੀਵਨ ਦਾ ਉਹ ਤਰਤੀਬ ਹੈ ਜੋ ਸਮਾਜ ਦੇ ਜੀਵਨ ਨੂੰ ਨਿਯਮਤ ਕਰਦੀ ਹੈ-ਗੁਰਬਾਣੀ ਦਾ ਮਹਾਂਵਾਕ ,ਨੱਚਣ - ਕੁੱਦਣ ਮਨ ਕਾ ਚਾਓ ਇਸ ਦੀ ਮਹੱਤਾ ਨੂੰ ਹੋਰ ਵੀ ਓੁਘਾੜਦਾ ਹੈ ।

ਮਨੋਰੰਜਨ ਹੀ ਮਨੁੱਖੀ ਜ਼ਿੰਦਗੀ ਦਾ ਅਜਿਹਾ ਪਹਿਲੂ ਹੈ ਜੋ ਉਸਦੀ ਜ਼ਿੰਦਗੀ ਨੂੰ ਹਰ ਪੱਖ ਤੋਂ ਸਾਵਾਂ ਰੱਖਦਾ ਹੈ ਅਤੇ ਮਨੁੱਖ ਦਾ ਸਰਵਪੱਖੀ ਵਿਕਾਸ ਵੀ ਕਰਦਾ ਹੈ ।ਮਨੋਰੰਜਨ ਦੇ ਅਨੇਕਾਂ ਸਾਧਨ ਪਰੰਪਰਾ ਤੋਂ ਹੀ ਮਨੁੱਖ ਦੇ ਜੀਵਨ ਦਾ ਅੰਗ ਬਣੇ ਹੋਏ ਹਨ ਅਤੇ ਅੱਜ ਵੀ ਮਨੋਰੰਜਨ ਦੇ ਪਰੰਪਰਾਗਤ ਸਾਧਨ ਸਾਡੇ ਲਈ ਉਤਨੇ ਹੀ ਸਾਰਥਕ ਹਨ, ਜਿਤਨੇ ਕਿ ਪੁਰਾਣੇ ਸਮੇਂ ਵਿਚ । ਲੋਕ-ਮਨੋਰੰਜਨ ਦੀ ਗੱਲ ਕਰਦੇ ਸਮੇਂ ‘ਲੋਕ’ ਅਤੇ ‘ਮਨੋਰੰਜਨ’ ਦੇ ਅਰਥ ਅਤੇ ਸੰਕਲਪ ਨੂੰ ਸਪੱਸ਼ਟ ਕਰਨਾ ਜ਼ਰੂਰੀ ਹੋ ਜਾਂਦਾ ਹੈ ।

‘ਲੋਕ’ ਸ਼ਬਦ ਅੰਗਰੇਜ਼ੀ ਦੇ ‘ਫੋਕ’ ਦਾ ਸਮਾਨਾਰਥੀ ਹੈ ਜਿਸ ਤੋਂ ਭਾਵ ਉਨ੍ਹਾਂ ਜਨ-ਸਾਧਾਰਨ ਦੇ ਸਮੂਹ ਤੋਂ ਹੈ, ਜਿਨ੍ਹਾਂ ਦੀ ਆਪਣੀ ਕੋਈ ਪਰੰਪਰਾ ਹੋਵੇ । ਕੁਝ ਵਿਦਵਾਨਾਂ ਨੇ ‘ਲੋਕ’ ਸ਼ਬਦ ਨੂੰ ਨਿਮਨ-ਵਰਗ ਜਾਂ ਅਸੱਭਿਅਕ ਲੋਕਾਂ ਲਈ ਹੀ ਵਰਤਿਆ ਹੈ, ਜਿਹੜਾ ਕਿ ਠੀਕ ਨਹੀਂ ਹੈ। ਪ੍ਰੋ. ਮੋਹਨ ਮੈਤਰੇ ਨੇ ਇਸਦੇ ਉਲਟ ‘ਲੋਕ’ ਦੀ ਪਰਿਭਾਸ਼ਾ ਇਨ੍ਹਾਂ ਅਰਥਾਂ ਨਾਲ ਦਿੱਤੀ ਹੈ:

ਲੋਕਯਾਨ ਦੀ ਦ੍ਰਿਸ਼ਟੀ ਤੋਂ ‘ਲੋਕ’ ਦੀ ਭਾਵਨਾ ਏਨੀ ਵਿਆਪਕ ਹੈ ਕਿ ਇਸ ਵਿਚ ਸਿਖਿਅਤ ਅਤੇ ਅਸਿਖਿਅਤ, ਪੇਂਡੂ ਅਤੇ ਸ਼ਹਿਰੀ , ਸੱਭਿਅ ਅਤੇ ਅਸੱਭਿਅ , ਹਰ ਵਰਗ ਦੇ ਵਿਅਕਤੀ ਜਿਨ੍ਹਾਂ ਦੀ ਪਰੰਪਰਾਗਤ ਰੂਪ ਵਿਚ ਕੋਈ ਸਾਂਝ ਹੈ , ਸ਼ਾਮਿਲ ਕੀਤੇ ਜਾਂਦੇ ਹਨ। ਮਨੁੱਖੀ ਸਮੂਹ ਦਾ ਕੋਈ ਵੀ ਅਜੇਹਾ ਵਰਗ , ਜਿਸਦਾ ਆਪਣਾ ਲੋਕਯਾਨ ਹੈ , ਉਹ ਲੋਕ ਹੈ।[1]

ਇਸ ਤਰ੍ਹਾਂ ਸਪੱਸ਼ਟ ਹੈ ਕਿ ‘ਲੋਕ’ ਕਿਸੇ ਸਿੱਧਾਂਤ ਦਾ ਰੂਪ ਨਾ ਹੋ ਕੇ ਜੀਊਂਦਾ-ਜਾਗਦਾ, ਹੱਸਦਾ-ਖੇੜਦਾ, ਨੱਚਦਾ-ਟੱਪਦਾ, ਅਸਲੀ ਰੂਪ ਵਿਚ ਜੀਵੰਤ ਮਨੁੱਖੀ ਸਮੂਹ ਹੈ, ਜੋ ਆਪਣੇ ਅਸਤਿਤਵ ਲਈ ਘਾਲਣਾ ਘਾਲਣ ਵਿਚ ਜੁਟਿਆ ਹੋਇਆ ਹੈ । ਜਦੋਂ ਇਕ ਵਿਆਕਤੀ ਨੂੰ ਸਮੂਹ ਵਿਚ ਲੀਨ ਕਰ ਦਿੱਤਾ ਜਾਂਦਾ ਹੈ ਤਾਂ ਉਸਨੂੰ ‘ਲੋਕ’ ਕਹਿੰਦੇ ਹਨ।

ਲੋਕ ਮੰਨੋਰਜਨ ਦੇ ਸਾਧਨਾ ਤੋ ਭਾਵ ਮੰਨੋਰੰਜਨ ਦੇ ਉਹ ਰਵਾਇਤੀ ਸਾਧਨ ਤੋ ਹੈ, ਜੋ ਕਿਸੇ ਸਮਾਜ ਦੇ ਸਮੂਹ ਵਿੱਚ ਰਹਿੰਦੇ ਲੋਕ ਆਪਣੇ ਵਿਹਾਰਕ ਜੀਵਨ ਦੀ ਰਟ ਨੂੰ ਤੋੜਨ ਲਈ, ਕੰਮਾਂ ਧੰਦਿਆ ਦੇ ਥਕੇਵਿਆ ਨੂੰ ਦੂਰ ਕਰਨ ਖਾਤਰ, ਸਮਾਜਿਕ ਉਤਸਵਾਂ, ਤਿੱਬਾਂ ਤਿਉਹਾਰਾਂ ਨੂੰ ਸਾਣਨ ਲਈ ਅਤੇ ਵਿਹਲੀਆ ਘੜੀਆ ਨੂੰ ਰਸਰਤਾਂ ਬਿਤਾਉਣ ਖਾਤਰ ਅਪਣਾਉਦੇ ਹਨ। ਲੋਕ ਮੰਨੋਰੰਜਨ ਦੇ ਸਾਧਨ ਪੰਜਾਬ ਦੇ ਪੇਂਡੂ ਸਭਿਆਚਾਰਕ ਖੇਤਰ ਦਾ ਇੱਕ ਅਹਿਮ ਅੰਗ ਰਹੇ ਹਨ। ਇਹਨਾਂ ਸਾਧਨਾਂ ਨੂੰ ਲੋਕ ਕਲਾਕਾਰਾਂ ਦੀਆਂ ਉਹਨਾਂ ਮੰਡਲੀਆ ਨੇ ਅਪਣਾਇਆ ਜੋ ਪਿੰਡਾਂ ਵਿੱਚ ਜਾ ਕੇ ਉਹਨਾਂ ਦਾ ਮਨ ਪਰਚਵਾ ਕਰਦੀਆ, ਉਹਨਾਂ ਦੇ ਅਕੇਵੇ ਭਰੇ ਜੀਵਨ ਨੂੰ ਉਤਸਾਹਿਤ ਕਰ ਕੇ ਬੜੋਤ ਵਿੱਚ ਰਵਾਨਗੀ ਲਿਆਉਦੀਆ ਅਤੇ ਸਮੁੱਚੇ ਪਿੰਡ ਵਾਸੀਆ ਦੇ ਜੀਵਨ ਰੌ ਨੂੰ ਬਦਲ ਦੇਦੀਆ। ਇਸ ਨਾਲ ਲੋਕਾਂ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਅਤੇ ਨੈਤਿਕ ਤੇ ਸਦਾਚਾਰ ਕੀਮਤਾਂ ਦੀ ਸੂਝ ਵਧਦੀ। ਪਿੰਡਾਂ ਵਿੱਚ ਵਿਆਹ ਸ਼ਾਦੀ ਦੇ ਅਵਸਰ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਵਿਹਾਰਕ ਰਸਮਾਂ ਤੋਂ ਇਲਾਵਾ ਗੀਤ ਨਾਚ ਦੇ ਪ੍ਰੋਗਰਾਮ ਜਿਵੇ ਗਿੱਧਾ ਮੁਟਿਆਰਾਂ ਦੁਆਰਾ ਪਾਇਆ ਜਾਂਦਾ ਤੇ ਗੱਭਰੂਆ ਦੁਆਰਾ ਭੰਗੜਾ । ਪਿੰਡ ਦੀਆਂ ਇਸਤਰੀਆ ਬੜੀ ਖੁਸੀ ਨਾਲ ਇਹ ਅਵਸਰ ਰੱਜ ਕੇ ਮਾਣਦੀਆ ਰਹੀਆ ਹਨ।

Other Questions